ਸਮਾਜ ਸੇਵੀ ਸੰਸਥਾ ਨੇ ਹੋਣਹਾਰ ਵਿਦਿਆਰਥਣ ਤੇ ਜ਼ਰੂਰਤਮੰਦ ਦੀ ਕੀਤੀ ਮਦਦ ਫਤਹਿਗੜ੍ਹ ਸਾਹਿਬ

Written by

in

੧੯ ਜੁਲਾਈ (ਹਰਪਾਲ ਸਿੰਘ ਸਲਾਣਾ/ ਬਲਜਿੰਦਰ ਸਿੰਘ ਪਨਾਗ) ਸਰਬ ਹਿਊਮੈਨਿਟੀ ਸਰਬ ਗੋਂਡ ਸਮਾਜ ਸੇਵੀ ਸੰਸਥਾ ਖਰੜ ਵੱਲੋਂ ਪਿੰਡ ਭੁੱਲਮਾਜਰਾ ਦੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਨੂੰ ੧੨ ਵੀਂ ਜਮਾਤ ਦੀ ਪੜ੍ਹਾਈ ਲਈ ੧੦ ਹਜ਼ਾਰ ਰੁਪਏ ਦੀ ਮਦ ਅਤੇ ਮੋਬਾਈਲ ਫ਼ੋਨ ਦਿੱਤਾ ਤਾਂ ਕਿ ਵਿਦਿਆਰਥਣ ਆਪਣੀ ਅਗੇਰਲੀ ਪੜ੍ਹਾਈ ਜਾਰੀ ਰੱਖ ਸਕੇ ਸੰਸਥਾ ਦੇ ਮੈਂਬਰ ਮਾਸਟਰ ਹਰਿੰਦਰ ਸਿੰਘ ਨੇ ਨੇ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਸਵਰਨਜੀਤ ਸਿੰਘ ਦੀ ਅਗਵਾਈ ਦੀ ਹੇਠ ਇਹ ਸੰਸਥਾ ਲੋਕ ਭਲਾਈ ਦੇ ਕੰਮਾਂ ਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਹੈ ਉਨ੍ਹਾਂ ਕਿਹਾ ਕਿ ਰਮਨਦੀਪ ਕੌਰ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਇਸ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸੰਸਥਾ ਨੇ ਲੈ ਲਈ ਹੈ ਸੰਸਥਾ ਵੱਲੋਂ ਪਿੰਡ ਮਾਧੋਪੁਰ ਦੀ ਬਹੁਤ ਹੀ ਜ਼ਰੂਰਤਮੰਦ ਗੁਰਪ੍ਰੀਤ ਕੌਰ ਦੇ ਮਕਾਨ ਦੀ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ੫੦ ਹਜ਼ਾਰ ਰੁਪਏ ਦੀ ਮਦਦ ਵੀ ਦਿੱਤੀ ਗਈ ਇਸ ਮੌਕੇ ਬੇਅੰਤ ਸਿੰਘ, ਸਵੀਰਾ, ਸੱਤਪਾਲ ਸਿੰਘ, ਸੋਨਿਕਾ ਰਾਣੀ ਅਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।

Comments

Leave a Reply

Your email address will not be published. Required fields are marked *