ਸਮਾਜਸੇਵੀ ਸੰਸਥਾਂ ਵੱਲੋਂ ਪਿੰਡ ਰਤਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ

Written by

in

ਮੁੱਲਾਂਪੁਰ ਗਰੀਬਦਾਸ, 21 ਜੂਨ (ਗੁਰਵਿੰਦਰ ਸਿੰਘ ਮੋਹਾਲੀ)- ਪਿੰਡ ਰਤਵਾੜਾ ਵਿਖੇ ਸਮਾਜਸੇਵੀ ਸੰਸਥਾ ਸਰਵ ਹਿਊਮੈਨਿਟੀ ਸਰਵ ਗੰਡਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਸੰਸਥਾਂ ਵਲੋਂ ਸਿਵਲ ਹਸਪਤਾਲ ਪੰਚਕੂਲਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ 100 ਦੇ ਕਰੀਬ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਦੌਰਾਨ ਮੁੱਖ ਪ੍ਰਬੰਧਕ ਨਵਜੋਤ ਸਿੰਘ ਸਿੱਧੂ ਨੇ ਸਮੂਹ ਸਹਿਯੋਗੀਆਂ ਤੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ਵੱਲ ਮਾਨਵਤਾ ਦੀ ਸੇਵਾ ਦੇ ਮਕਸਦ ਨਾਲ ਰੀੜ੍ਹ ਦੀ ਹੱਡੀ ਤੋਂ ਪੀੜਤ ਮਰੀਜ਼ਾਂ ਦੀ ਸੰਭਾਲ ਤੇ ਲੋੜਵੰਦਾਂ ਦੀ ਸਹਾਇਤਾ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਤਹਿਤ ਚਲਾਈ ਖੂਨਦਾਨ ਮੁਹਿੰਮ ਦੇ ਚੱਲਦਿਆਂ ਇਹ ਅੱਜ ਦਾ ਕੈਂਪ ਲਗਾਇਆ ਗਿਆ

Comments

Leave a Reply

Your email address will not be published. Required fields are marked *