ਖਰੜ, 9 ਅਪ੍ਰੈਲ (ਸ਼ਮਿੰਦਰ ਸਿੰਘ) ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਖਰੜ ਦੀ ‘ਸਮਾਜਸੇਵੀ ਸੰਸਥਾ ਸਰਵ ਹਿਊਮੈਨਿਟੀ – ਸਰਵ ਗਾਡ ਵਲੋਂ ਜਿੱਥੇ ਡਾਕਟਰਾਂ, ਨਰਸਾਂ, ਪੁਲੀਸ ਮੁਲਾਜਮਾਂ ਨੂੰ ਮਾਸਕ ਹੈ ਅਤੇ ਸੈਨੀਟਾਈਜਰ ਵੰਡੇ ਜਾ ਰਹੇ ਹਨ ਉੱਥੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ।
ਸੰਸਥਾ ਦੇ ਚੇਅਰਮੈਨ ਸਵਰਨਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਡਾਕਟਰਾਂ, ਨਰਸਾਂ, ਪੁਲਿਸ ਮੁਲਾਜ਼ਮਾਂ ਨੂੰ ਚਾਰ ਹਜ਼ਾਰ ਮਾਸਕ ਅਤੇ ਇੱਕ ਹਜ਼ਾਰ ਸੈਨੇਟਾਈਜ਼ਰ ਦੀ ਵੰਡ ਕੀਤੀ ਗਈ ਹੈ ਅਤੇ ਇਸਦੇ ਨਾਲ ਹੀ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਵਿੱਚ 200 ਦੇ ਕਰੀਬ, ਫਤਹਿਗੜ੍ਹ ਸਾਹਿਬ ਜਿਲ੍ਹੇ ਦੇ – 300 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸਲਮ ਏਰੀਆ ਵਿੱਚ ਰਹਿ ਰਹੇ 300 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੰਸਥਾ ਦੇਵਲੰਟੀਅਰਾਂ ਵਲੋਂ ਪਿੰਡ ਮੁੱਲਾਂਪੁਰ, ਰਤਵਾੜਾ, ਪੈਂਤਪੁਰ ਅਤੇ ਪੀ ਜੀ ਆਈ ਦੇ ਬਾਹਰ ਬਣੇ ਰੋਨ ਬਸੇਰਾ ਨੂੰ ਵੀ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸਾਫ ਸਫਾਈ ਰੱਖਣ ਅਤੇ ਘਰਾਂ ਵਿੱਚ ਰਹਿਣ ਪ੍ਤੀ ਜਾਗਰੂਕ ਕੀਤਾ ਗਿਆ ਹੈ।ਉਹਨਾਂ ਦਸਿਆ ਕਿ ਸੇਵਾ ਦੇ ਇਸ ਕੰਮ ਵਿੱਚ ਨਵਜੋਤ ਸਿੰਘ ਸਿੱਧੂ, ਕਰ ਕੀਰਤ ਸਿੰਘ, ਅਗਮਵੀਰ ਸਿੰਘ, ਜੋਤੀ ਸਲੂਜਾ, ਬੇ ਅੰਤ ਸਿੰਘ, ਸੋਨੂ, ਗਗਨਦੀਪ, ਮਨਪ੍ਰੀਤ ਸਿੰਘ, ਸਨੀ ਰਿਆੜ, ਗਗਨਦੀਪ ਸਿੰਘ ਬੱਲ,ਰਾਕੇਸ਼ ਸ਼ਰਮਾ, ਰਵੀ ਸਿੰਘ, ਸੰਜੀਵ ਆਦਿ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।