ਤਸਵੀਰ: ਕੇਵਲ ਸਿੰਘ ਅਮਲੋਹ ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿਖੇ ਸਰਬ ਹਿਊਮਨਿਟੀ ਸਰਵਗੋਡ ਚੈਰੀਟੇਬਲ ਟਰੱਸਟ ਖਰੜ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ, ਵਰਦੀਆਂ ਤੇ ਹੋਰ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਇੰਚਾਰਜ ਮਨਮੋਹਨ ਥਾਪਰ, ਬੇਅੰਤ ਸਿੰਘ ਟਰੱਸਟ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਟੀਮ ਦੇ ਮੈਂਬਰ ਦੀਪਿਕਾ ਤੇ ਸਵਰਨਜੀਤ ਸਿੰਘ ਦੱਸਿਆ ਕਿ ਸੰਸਥਾ ਵਲੋਂ ਸਿੱਧਵਾਂ, ਅਲੀਪੁਰ, ਮਾਜਰੀ ਸੋਢੀਆਂ ਵਿਖੇ ਬੱਚਿਆਂ ਨੂੰ ਸਟੇਸ਼ਨਰੀ, ਬੂਟ, ਜੁਰਾਬਾਂ ਵੰਡੀਆਂ ਗਈਆਂ ਹਨ। ਵੇਰਵਾ ਬਲਜਿੰਦਰ ਸਿੰਘ/ਤਸਵੀਰ: ਕਰਨ